ਜਲੰਧਰ — ਭਾਰ ਘੱਟ ਕਰਨਾ ਹੋਵੇ, ਸੈਕਸ ਸ਼ਕਤੀ ਵਧਾਉਣੀ ਹੋਵੇ ਜਾਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋਵੋ ਤਾਂ ਇਹ ਸਾਰੇ ਕੰਮ ਦਾਲਚੀਨੀ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਕੀ ਕੀ ਫਾਇਦੇ ਹਨ।
- ਕੈਂਸਰ ਦੇ ਰੋਗੀਆਂ ਲਈ ਦਾਲਚੀਨੀ ਲਾਭਦਾਇਕ ਹੁੰਦੀ ਹੈ। ਇਕ ਮਹੀਨਾ ਲਗਾਤਾਰ ਸ਼ਹਿਦ ਦੇ ਨਾਲ ਦਾਲਚੀਨੀ ਲੈਣ ਨਾਲ ਕੈਂਸਰ ਦੀ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।
- ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਚਾਹ 'ਚ ਇਕ ਚਮਚ ਦਾਲਚੀਨੀ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।
- ਕੋਲੈਸਟ੍ਰੋਲ ਘੱਟ ਕਰਨ ਲਈ ਅੱਧਾ ਲੀਟਰ ਕੋਸੇ ਪਾਣੀ 'ਚ ਦੋ ਚਮਚ ਦਾਲਚੀਨੀ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਦਿਨ 'ਚ ਤਿੰਨ ਵਾਰ ਲੈਣ ਨਾਲ ਫਾਇਦਾ ਹੁੰਦਾ ਹੈ।
- ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਦਾਲਚੀਨੀ ਦਾ ਤੇਲ ਕੰਨਾਂ 'ਚ ਪਾਉਣ ਨਾਲ ਸੁਨਣ ਦੀ ਸਮਰੱਥਾ ਵੱਧਦੀ ਹੈ।
- ਦਾਲਚੀਨੀ ਅਤੇ ਕਾਲੀ ਮਿਰਚ ਨੂੰ ਇਕੱਠੇ ਖਾਣ ਨਾਲ ਜਮ੍ਹੇ ਹੋਏ ਰੇਸ਼ੇ ਤੋਂ ਰਾਹਤ ਮਿਲਦੀ ਹੈ। ਇਸ ਲਈ ਕੋਸੇ ਪਾਣੀ 'ਚ ਸ਼ਹਿਦ ਅਤੇ ਦਾਲਚੀਨੀ ਵੀ ਲੈ ਸਕਦੇ ਹੋ।
- ਦਾਲਚੀਨੀ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਅਤੇ ਬਲੈਕ ਹੈਡਸ ਤੋਂ ਛੁਟਕਾਰਾ ਮਿਲਦਾ ਹੈ।
-ਰੋਟੀ ਦੇ ਨਾਲ ਸ਼ਹਿਦ ਅਤੇ ਦਾਲਚੀਨੀ ਦਾ ਪੇਸਟ ਖਾਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਹ ਧਮਣੀਆਂ 'ਚ ਕੋਲੈਸਟ੍ਰੋਲ ਜੰਮਣ ਨਹੀਂ ਦਿੰਦਾ
- ਸ਼ਹਿਦ ਦੇ ਨਾਲ ਦਾਲਚੀਨੀ ਖਾਣ ਨਾਲ ਉਲਟੀ ਅਤੇ ਦਸਤ 'ਤੋਂ ਅਰਾਮ ਮਿਲਦਾ ਹੈ।
ਮਰਦ ਦਾੜ੍ਹੀ ਵਧਾਉਣ ਅਤੇ ਕਾਲੀ ਕਰਨ ਲਈ ਅਪਣਾਉਣ ਇਹ ਟਿੱਪਸ
NEXT STORY